ਪਾਠ - 1
ਸਾਫਟਵੇਅਰ ਦੀਆਂ ਕਿਸਮਾਂ
ਅਭਿਆਸ (Exercise)
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਸਾਫਟਵੇਅਰ ਕੀ ਹੁੰਦੇ ਹਨ?
ਉੱਤਰ:- ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ।
- ਸਾਫਟਵੇਅਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ?
ਉੱਤਰ:- ਸਾਫਟਵੇਅਰ ਹੇਠਾਂ ਲਿਖੇ ਦੋ ਤਰ੍ਹਾਂ ਦਾ ਹੁੰਦਾ ਹੈ: -
- ਸਿਸਟਮ ਸਾਫਟਵੇਅਰ
- ਐਪਲੀਕੇਸ਼ਨ ਸਾਫਟਵੇਅਰ
- ਆੱਪਰੇਟਿੰਗ ਸਿਸਟਮ ਦੇ ਕੋਈ 4 ਕੰਮ ਦੱਸੋ।
ਉੱਤਰ:- ਆੱਪਰੇਟਿੰਗ ਸਿਸਟਮ ਦੇ ਚਾਰ ਕੰਮ ਹੇਠਾਂ ਲਿਖੇ ਅਨੁਸਾਰ ਹਨ: -
- ਸੀ.ਪੀ.ਯੂ. ਦਾ ਪ੍ਰਬੰਧ ਕਰਨਾ
- ਮੁੱਖ-ਮੈਮਰੀ ਦਾ ਪ੍ਰਬੰਧ ਕਰਨਾ
- ਇਨਪੁੱਟ ਅਤੇ ਆਊਟਪੁੱਟ ਦਾ ਪ੍ਰਬੰਧ ਕਰਨਾ
- ਫਾਈਲਾਂ ਦਾ ਪ੍ਰਬੰਦ ਕਰਨਾ
- ਇੰਟਰਪ੍ਰੇਟਰ ਕੀ ਹੁੰਦਾ ਹੈ?
ਉੱਤਰ:- ਇੰਟਰਪ੍ਰੇਟਰ - ਇਹ ਇੱਕ ਭਾਸ਼ਾ ਟ੍ਰਾਂਸਲੇਟਰ ਹੈ ਜੋ ਉੱਚ ਪੱਧਰੀ ਭਾਸ਼ਾ ਵਿੱਚ ਲਿਖੀਆਂ ਹਦਾਇਤਾਂ ਨੂੰ ਲਾਈਨ-ਦਰ-ਲਾਈਨ ਮਸ਼ੀਨੀ ਭਾਸ਼ਾ ਵਿੱਚ ਬਦਲਦਾ ਹੈ। ਜੇਕਰ ਕਿਸੇ ਲਾਈਨ ਵਿੱਚ ਤਰੁੱਟੀ ਹੋਵੇ ਤਾਂ ਇੰਟਰਪ੍ਰੇਟਰ ਅਨੁਵਾਦ ਦੇ ਕੰਮ ਨੂੰ ਉੱਥੇ ਹੀ ਰੋਕ ਦਿੰਦਾ ਹੈ ਅਤੇ ਜਿੰਨੀ ਦੇਰ ਤੱਕ ਇਹ ਤਰੁੱਟੀ ਠੀਕ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਅਗਲੀ ਲਾਈਨ ਦਾ ਅਨੁਵਾਦ ਨਹੀਂ ਹੁੰਦਾ।
- ਯੂਟਿਲੀਟੀ ਪ੍ਰੋਗਰਾਮ ਕੀ ਹੁੰਦੇ ਹਨ?
ਉੱਤਰ:- ਯੂਟਿਲੀਟੀ ਪ੍ਰੋਗਰਾਮ (ਸਿਸਟਮ ਸਾਵਟਵੇਅਰ) ਕੁਝ ਵਿਸ਼ੇਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਜੋ ਸਾਡੇ ਕੰਪਿਊਟਰ ਸਿਸਟਮ ਦੀ ਦੇਖਭਾਲ ਕਰਦੇ ਹਨ।
- ਵਰਡ ਪ੍ਰੋਸੈਸਿੰਗ ਸਾਫਟਵੇਅਰ ਕੀ ਹੁੰਦੇ ਹਨ?
ਉੱਤਰ:- ਵਰਡ ਪ੍ਰੋਸੈਸਿੰਗ ਸਾਫਟਵੇਅਰ ਟੈਕਸਟ ਦੀ ਕਾਂਟ-ਛਾਂਟ, ਇਸ ਨੂੰ ਸਜਾਉਣ ਅਤੇ ਪ੍ਰਿੰਟ ਕਰਨ ਲਈ ਵਰਤੇ ਜਾਂਦੇ ਹਨ। ਇਹ ਬਹੁਤ ਤਰ੍ਹਾਂ ਦੇ ਡਾਕੂਮੈਂਟ ਬਣਾਉਣ ਦੇ ਕੰਮ ਆਉਂਦੇ ਹਨ। ਐੱਮ.ਐੱਸ.ਵਰਡ, ਨੋਟ ਪੈਡ, ਪੇਜ਼ ਮੇਕਰ ਆਦਿ ਕੁਝ ਵਰਡ ਪ੍ਰੋਸੈਸਿੰਗ ਸਾਫਟਵੇਅਰ ਦੀਆਂ ਉਦਾਹਰਣਾਂ ਹਨ।